Fabian Wakholiਬੱਕਰੀ, ਕੁੱਤਾ ਅਤੇ ਗਾਂShort storyਬੱਕਰੀ, ਕੁੱਤਾ ਅਤੇ ਗਾਂ ਖ਼ਾਸ ਦੋਸਤ ਸਨ। ਇਕ ਦਿਨ ਉਹ ਟੈਕਸੀ ਵਿਚ ਯਾਤਰਾ ਤੇ ਗਏ।ਜਦ ਉਹ ਆਪਣੇ ਸਫ਼ਰ ਦੇ ਅੰਤ ਤੇ ਪਹੁੰਚੇ, ਡਰਾਈਵਰ ਨੇ ਉਹਨਾਂ ਤੋਂ ਕਿਰਾਇਆ ਪੁੱਛਿਆ। ਗਾਂ ਨੇ ਆਪਣਾ ਕਿਰਾਇਆ ਦਿੱਤਾ।ਕੁੱਤੇ ਨੇ ਥੋੜਾ ਵਾਧੂ ਕਿਰਾਇਆ ਦਿੱਤਾ, ਕਿਉਂਕਿ ਉਸ ਕੋਲ ਸਹੀ ਪੈਸੇ ਨਹੀਂ ਸਨ।ਡਰਾਈਵਰ ਕੁੱਤੇ ਨੂੰ ਭਾਨ ਵਾਪਸ ਦੇਣ ਲੱਗਾ ਸੀ ਜਦ ਬੱਕਰੀ ਬਿਨਾਂ ਕਿਰਾਇਆ ਦਿੱਤੇ ਭੱਜ ਗਈ।ਡਰਾਈਵਰ ਬਹੁਤ ਹੀ ਖਿਝ ਗਿਆ ਸੀ। ਉਹ ਕੁੱਤੇ ਨੂੰ ਬਿਨਾਂ ਭਾਨ ਦਿੱਤੇ ਚਲਾ ਗਿਆ।ਇਸ ਕਰਕੇ, ਅੱਜ ਵੀ ਕੁੱਤਾ ਕਾਰ ਵਲ ਭੱਜਦਾ ਹੈ, ਉਸ ਡਰਾਈਵਰ ਨੂੰ ਲੱਭਣ ਲਈ ਜਿਸ ਨੇ ਭਾਨ ਨਹੀਂ ਦਿੱਤੀ।ਬੱਕਰੀ ਕਾਰ ਦੀ ਆਵਾਜ਼ ਤੋਂ ਦੂਰ ਭੱਜਦੀ ਹੈ। ਉਹ ਡਰਦੀ ਹੈ ਕਿ ਕਿਰਾਇਆ ਨਾ ਦੇਣ ਲਈ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਅਤੇ ਗਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜਦ ਕਾਰ ਆਉਂਦੀ ਹੈ। ਉਹ ਸੜਕ ਪਾਰ ਕਰਨ ਵਿੱਚ ਆਪਣਾ ਸਮਾਂ ਲਾਉਂਦੀ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਉਸਨੇ ਪੂਰਾ ਕਿਰਾਇਆ ਦਿੱਤਾ ਹੈ।