Ghanaian folktaleਅਨਾਨਸੀ ਅਤੇ ਬੁੱਧੀShort storyਬਹੁਤ ਸਮਾਂ ਪਹਿਲਾਂ ਲੋਕਾਂ ਨੂੰ ਕੁਝ ਪਤਾ ਨਹੀਂ ਸੀ। ਉਹਨਾਂ ਨੂੰ ਫਸਲ ਬੀਜਣੀ ਨਹੀਂ ਸੀ ਆਉਂਦੀ, ਕੱਪੜੇ ਬੁਣਨੇ ਨਹੀਂ ਸੀ ਆਉਂਦੇ, ਅਤੇ ਲੋਹੇ ਦੇ ਸੰਦ ਬਣਾਉਣੇ ਨਹੀਂ ਸੀ ਆਉਂਦੇ। ਅਕਾਸ਼ ਵਿੱਚ, ਪਰਮੇਸ਼ੁਰ ਨਯਾਮੀ ਕੋਲ ਸੰਸਾਰ ਦੀ ਸਾਰੀ ਬੁੱਧੀ ਸੀ। ਉਸਨੇ ਬੁੱਧੀ ਨੂੰ ਮਿੱਟੀ ਦੇ ਘੜੇ ਵਿੱਚ ਸੁਰੱਖਿਅਤ ਰੱਖਿਆ ਹੋਇਆ ਸੀ।ਇੱਕ ਦਿਨ, ਨਯਾਮੀ ਨੇ ਫ਼ੈਸਲਾ ਕੀਤਾ ਕਿ ਉਹ ਬੁੱਧੀ ਦਾ ਘੜਾ ਅਨਾਨਸੀ ਨੂੰ ਦੇਵੇਗਾ। ਜੱਦ ਵੀ ਅਨਾਨਸੀ ਮਿੱਟੀ ਦੇ ਘੜੇ ਵਿੱਚ ਵੇਖਦਾ, ਉਹ ਕੁਝ ਨਵਾਂ ਸਿੱਖਦਾ ਸੀ। ਇਹ ਬਹੁਤ ਦਿਲਚਸਪ ਸੀ!ਲਾਲਚੀ ਅਨਾਨਸੀ ਨੇ ਸੋਚਿਆ, “ਮੈਂ ਘੜੇ ਨੂੰ ਲੰਬੇ ਰੁੱਖ ਦੇ ਉੱਪਰ ਸੁਰੱਖਿਅਤ ਰੱਖਾਂਗਾ। ਫੇਰ ਮੈਂ ਇਸਨੂੰ ਆਪਣੇ ਆਪ ਲਈ ਰੱਖ ਸਕਦਾ ਹਾਂ!” ਉਸਨੇ ਲੰਬਾ ਧਾਗਾ ਬੁਣਿਆ, ਮਿੱਟੀ ਦੇ ਘੜੇ ਦੇ ਆਲੇ-ਦੁਆਲੇ ਲਪੇਟਿਆ, ਅਤੇ ਉਸ ਦੇ ਪੇਟ ਨਾਲ ਬੰਨ੍ਹਿਆ। ਉਹ ਰੁੱਖ ਤੇ ਚੜ੍ਹਨ ਲੱਗਾ। ਪਰ ਰੁੱਖ ਤੇ ਚੜ੍ਹਨਾ ਮੁਸ਼ਕਲ ਸੀ ਕਿਉਂਕਿ ਘੜਾ ਉਸਦੇ ਗੋਡਿਆਂ ਵਿੱਚ ਵੱਜੀ ਜਾਂਦਾ ਸੀ।ਇਸ ਸਮੇਂ ਅਨਾਨਸੀ ਦਾ ਨੌਜਵਾਨ ਪੁੱਤਰ ਰੁੱਖ ਦੇ ਥੱਲੇ ਖੜ੍ਹਾ ਦੇਖ ਰਿਹਾ ਸੀ। ਉਸ ਨੇ ਕਿਹਾ, “ਜੇ ਤੁਸੀਂ ਘੜੇ ਨੂੰ ਆਪਣੀ ਪਿੱਠ ਤੇ ਬੰਨ੍ਹੋ ਤਾਂ ਤੁਹਾਨੂੰ ਸੌਖਾ ਨਹੀਂ ਹੋਵੇਗਾ?” ਅਨਾਨਸੀ ਨੇ ਬੁੱਧੀ ਨਾਲ ਭਰੇ ਘੜੇ ਨੂੰ ਆਪਣੀ ਪਿੱਠ ਤੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਅਤੇ ਅਸਲ ਵਿੱਚ ਇਹ ਬਹੁਤ ਜਿਆਦਾ ਸੌਖਾ ਸੀ।ਜਲਦੀ ਹੀ, ਉਹ ਰੁੱਖ ਦੇ ਉੱਪਰ ਪਹੁੰਚ ਗਿਆ। ਪਰ ਫਿਰ ਉਸ ਨੇ ਰੁਕ ਕੇ ਸੋਚਿਆ, “ਸਾਰੀ ਬੁੱਧੀ ਤਾਂ ਮੇਰੇ ਕੋਲ ਹੋਣੀ ਚਾਹੀਦੀ ਸੀ, ਪਰ ਇੱਥੇ ਮੇਰਾ ਪੁੱਤਰ ਮੇਰੇ ਨਾਲੋਂ ਵੱਧ ਚਲਾਕ ਨਿਕਲਿਆ।” ਅਨਾਨਸੀ ਇਨ੍ਹਾਂ ਗੁੱਸੇ ਵਿੱਚ ਸੀ ਕਿ ਉਸ ਨੇ ਮਿੱਟੀ ਦੇ ਘੜੇ ਨੂੰ ਰੁੱਖ ਦੇ ਬਾਹਰ ਥੱਲੇ ਸੁੱਟ ਦਿੱਤਾ।ਉਹ ਜ਼ਮੀਨ ‘ਤੇ ਟੁਕੜੇ-ਟੁਕੜੇ ਹੋ ਕੇ ਟੁੱਟ ਗਿਆ। ਹੁਣ ਹਰ ਕੋਈ ਬੁੱਧੀ ਸ਼ੇਅਰ ਕਰ ਸਕਦਾ ਸੀ। ਅਤੇ ਇਸ ਤਰ੍ਹਾਂ ਲੋਕਾਂ ਨੇ ਖੇਤੀ, ਕੱਪੜੇ ਬੁਣਨੇ, ਲੋਹੇ ਦੇ ਸੰਦ ਬਣਾਉਣੇ, ਅਤੇ ਹੋਰ ਸਾਰੇ ਕੰਮ ਸਿੱਖੇ ਜੋ ਕਿ ਲੋਕਾਂ ਨੂੰ ਅੱਜ ਆਉਂਦੇ ਹਨ।